logo

ਪੀਸੀਸੀਪੀਐਲ ਫੈਕਟਰੀ ਵਿੱਚ ਗੈਸ ਚੜਨ ਨਾਲ ਤਿੰਨ ਵਿਅਕਤੀ ਬੇਹੋਸ਼, ਇੱਕ ਦੀ ਹਾਲਤ ਗੰਭੀਰ ਸੇਫਟੀ ਬਾਈਪਾਸ ਕਰਕੇ ਕੀਤਾ ਜਾ ਰਿਹਾ ਸੀ ਕੰਮ ਪਹਿਲਾਂ ਵੀ ਹੋ ਚੁਕੀਆਂ ਨੇ ਕਈ ਸ਼ਿਕਾਇਤਾਂ ਪਰ ਕਾਰਵਾਈ ਢਿੱਲੀ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਡੇਰਾਬੱਸੀ ਸ਼ਹਿਰ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਆਏ ਦਿਨ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਕੇ ਕਿਸੇ ਨਾ ਕਿਸੇ ਖਬਰਾਂ ਵਿਚ ਰਹਿੰਦੀਆਂ ਹਨ। ਅੱਜ ਇਸੇ ਤਰਾਂ ਦਾ ਤਾਜ਼ਾ ਮਾਮਲਾ ਬਹੁ ਚਰਚਿਤ ਫੈਕਟਰੀ ਪੰਜਾਬ ਕੈਮੀਕਲ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਡ ਵਿੱਖੇ ਵਾਪਰਿਆ ਜਿਸ ਕਾਰਨ ਤਿੰਨ ਮੁਲਾਜ਼ਮ ਰਸਾਇਣਕ ਗੈਸ ਨਾਲ ਉਲਝ ਗਏ ਅਤੇ ਬੇਹੋਸ਼ ਹੋ ਕੇ ਡਿੱਗ ਪਏ। ਜਿਹਨਾਂ ਨੂੰ ਡੇਰਾਬੱਸੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਥੇ ਹੀ ਡਾਕਟਰ ਨੇ ਇੱਕ ਮੁਲਾਜ਼ਮ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆਂ ਪੰਚਕੂਲਾ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਮੁਬਾਰਿਕਪੁਰ ਰੋਡ ਉਤੇ ਲੱਗੀ 50 ਸਾਲ ਦੇ ਕਰੀਬ ਪੁਰਾਣੀ ਫੈਕਟਰੀ ਪੰਜਾਬ ਕੈਮੀਕਲ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਡ ਵਿੱਖੇ ਇੱਕ ਪਲਾਂਟ ਵਿੱਚ ਲੱਗੇ ਰਿਐਕਟਰ ਦੀ ਮੁਰੰਮਤ ਕਰ ਰਹੇ ਵਰਕਸ਼ਾਪ ਦੇ ਦੋ ਮੁਲਾਜ਼ਮ ਮੋਹਿਤ ਅਤੇ ਆਸ਼ੂ ਉਸ ਵਿੱਚ ਉਤਰ ਗਏ ਜਿਸ ਕਾਰਨ ਰਿਐਕਟਰ ਅੰਦਰ ਗੈਸ ਹੋਣ ਕਾਰਨ ਉਹ ਗੈਸ ਨਾਲ ਬੇਹੋਸ਼ ਹੋ ਗਏ ਜਦਕਿ ਉਹਨਾਂ ਨੂੰ ਮੌਕੇ ਉਤੇ ਬਾਹਰ ਕੱਢਣ ਸਮੇਂ ਇੱਕ ਫੈਕਟਰੀ ਦੇ ਸੇਫਟੀ ਵਿਭਾਗ ਦਾ ਇਕ ਮੁਲਾਜ਼ਮ ਸੋਹਣ ਸਿੰਘ ਵਿੱਚ ਗੈਸ ਦੀ ਲਪੇਟ ਵਿੱਚ ਆ ਗਿਆ। ਜ਼ਖਮੀ ਮੁਲਾਜ਼ਮਾਂ ਸੋਹਣ ਅਤੇ ਆਸ਼ੂ ਨੂੰ ਫੈਕਟਰੀ ਪ੍ਰਬੰਧਕਾਂ ਨੇ ਡੇਰਾਬੱਸੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਦਕਿ ਤੀਜੇ ਮੁਲਾਜ਼ਮ ਮੋਹਿਤ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸਨੂੰ ਡਾਕਟਰ ਨੇ ਉਸਨੂੰ ਵੱਡੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਨ ਲਈ ਭੇਜ ਦਿੱਤਾ।
ਖਬਰ ਲਿਖੇ ਜਾਣ ਤੱਕ ਸ਼ਾਮ ਸਮੇਂ ਫੈਕਟਰੀ ਦੇ ਡੇਰਾਬੱਸੀ ਪ੍ਰਾਈਵੇਟ ਹਸਪਤਾਲ ਵਿੱਚ ਦੋਵੇਂ ਭਰਤੀ ਮੁਲਾਜ਼ਮਾਂ ਨੂੰ ਛੁੱਟੀ ਹੋ ਚੁਕੀ ਸੀ ਜਦਕਿ ਤੀਜੇ ਮੁਲਾਜਮ ਮੋਹਿਤ ਦੀ ਹਾਲਤ ਗੰਭੀਰ ਦੇਖਦੇ ਹੋਏ ਪੰਚਕੂਲਾ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਆਈ ਸੀ ਯੂ ਵਿੱਚ ਇਲਾਜ ਲਈ ਰੱਖ ਕਰ ਲਿਆ।
ਜਿਕਰਯੋਗ ਹੈ ਕਿ ਫੈਕਟਰੀ ਵਲੋਂ ਸੇਫਟੀ ਨੂੰ ਬਾਈਪਾਸ ਕਰਕੇ ਇਹ ਕੰਮ ਕੀਤੇ ਜਾਂਦੇ ਹਨ ਜਿਸ ਕਾਰਨ ਆਮ ਵਰਕਰ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਫੈਕਟਰੀ ਦੇ ਸੇਫਟੀ ਵਿਭਾਗ ਦੀ ਟੀਮ ਦੀ ਨਲਾਇਕੀ ਕਾਰਨ ਇਸ ਤਰਾਂ ਦੇ ਹਾਦਸੇ ਵਾਪਰ ਜਾਂਦੇ ਹਨ। ਜੇਕਰ ਰਿਐਕਟਰ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਗੈਸ ਤੋਂ ਮੁਕਤ ਕੀਤਾ ਜਾਂਦਾ ਤਾਂ ਸ਼ਾਇਦ ਇਹ ਹਾਦਸਾ ਨਹੀਂ ਵਾਪਰਨਾ ਸੀ।
ਇਸ ਮਾਮਲੇ ਬਾਰੇ ਜਦੋਂ ਫੈਕਟਰੀ ਦੇ ਐਚ ਆਰ ਮੈਨੇਜਰ ਯਸ਼ਵਰਧਨ ਤ੍ਰਿਪਾਠੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪਹਿਲਾਂ ਗੱਲ ਨੂੰ ਗੋਲ ਮੋਲ ਕਰਦਿਆਂ ਕਿਹਾ ਕਿ ਇਹ ਗੱਲ ਝੂਠ ਹੈ ਕਿ ਫੈਕਟਰੀ ਵਿੱਚ ਗੈਸ ਲੀਕ ਹੋਣ ਨਾਲ ਬੰਦੇ ਝੁਲਸੇ ਹਨ। ਉਹਨਾਂ ਕਿਹਾ ਕਿ ਮੇਟੀਨੈਂਸ ਡਿਪਾਰਟਮੈਂਟ ਦੇ ਵਰਕਰ ਪ੍ਰੋਡਕਸ਼ਨ ਪਲਾਂਟ ਵਿੱਚ ਸ਼ਟ ਡਾਉਣ ਹੋਣ ਕਾਰਨ ਮਸ਼ੀਨ ਠੀਕ ਕਰਨ ਦਾ ਕੰਮ ਕਰ ਰਹੇ ਸਨ ਜਿਸ ਕਾਰਨ ਇੱਕ ਵਿਅਕਤੀ ਫਿਸਲ ਗਿਆ ਜਿਸਨੂੰ ਚੁੱਕਣ ਲਈ ਜਦੋਂ ਦੋ ਵਰਕਰ ਗਏ ਤਾਂ ਉਹ ਵੀ ਫਿਸਲ ਗਏ ਜਿਸ ਕਾਰਨ ਉਹਨਾਂ ਨੂੰ ਇਲਾਜ ਲਈ ਡੇਰਾਬੱਸੀ ਸਵਾਮੀ ਹਸਪਤਾਲ ਵਿੱਚ ਭੇਜਿਆ ਗਿਆ ਅਤੇ ਸ਼ਾਮ ਨੂੰ ਛੁੱਟੀ ਹੋ ਗਈ ਸੀ। ਇਕ ਜਣੇ ਨੂੰ ਸਿਰ ਵਿੱਚ ਸੱਟ ਲੱਗਣ ਕਾਰਨ ਪੰਚਕੂਲਾ ਦੇ ਓਜਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੱਲ ਕਰਦਿਆਂ ਬਾਅਦ ਵਿਚ ਉਹਨਾਂ ਨੂੰ ਫਿਸਲਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਪਤਾ ਨੀ ਇੱਕ ਮਸ਼ੀਨ ਹੈ ਜਿਸਨੂੰ ਠੀਕ ਕਰਨ ਲਈ ਗਏ ਸੀ ਜਿਸ ਵਿੱਚ ਉਹ ਡਿੱਗ ਗਏ।
ਜਿਕਰਯੋਗ ਹੈ ਕਿ ਪਹਿਲਾਂ ਵੀ ਇੱਕ ਮੀਟ ਪਲਾਂਟ ਵਿੱਚ ਇਸੇ ਤਰ੍ਹਾਂ ਸਫ਼ਾਈ ਕੀਤੀ ਜਾ ਰਹੀ ਸੀ ਜਿਸ ਕਾਰਨ ਇੱਕ ਤੋਂ ਬਾਅਦ ਚਾਰ ਜਣਿਆਂ ਦੀ ਮੌਤ ਹੋ ਗਈ ਸੀ ਜਿਸ ਦਾ ਖਮਿਆਜ਼ਾ ਆਮ ਵਰਕਰ ਦੇ ਪਰਿਵਾਰ ਨੂੰ ਝੱਲਣਾ ਪਿਆ ਸੀ। ਪ੍ਰਬੰਧਕਾਂ ਨੇ ਆਪਣਾ ਪੱਲਾ ਹੁਣ ਦੀ ਤਰ੍ਹਾਂ ਝਾੜ ਦਿਤਾ ਸੀ ਕਿ ਪਤਾ ਨਹੀਂ ਮਸ਼ੀਨ ਠੀਕ ਕਰਦੇ ਹੋਏ ਫਿਸਲ ਗਏ।


ਸਰਕਾਰੀ ਵਿਭਾਗ ਫੈਕਟਰੀਆਂ ਉਤੇ ਠੋਸ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ਲੱਗੇ

ਇਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਦੂਸ਼ਣ ਅਤੇ ਹੋਰ ਸਰਕਾਰੀ ਵਿਭਾਗ ਇਹਨਾਂ ਫੈਕਟਰੀਆਂ ਉਤੇ ਠੋਸ ਕਾਰਵਾਈ ਕਰਨ ਤੋਂ ਗੁਰੇਜ਼ ਕਰਦੇ ਆਮ ਦੇਖੇ ਜਾ ਰਹੇ ਹਨ ਕਿਉਂਕਿ ਆਏ ਦਿਨ ਜਾਂ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਅਤੇ ਜਾਂ ਫਿਰ ਕੈਮੀਕਲ ਯੁਕਤ ਪਾਣੀ ਛਡਿਆ ਜਾਂਦਾ ਹੈ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸੇ ਕਾਰਨ ਨੇੜਲੇ ਲੋਕਾਂ ਵਿੱਚ ਕੈਂਸਰ ਦੀ ਬਿਮਾਰੀ ਵੱਧ ਰਹੀ ਹੈ। ਉਧਰ ਜ਼ਮੀਨ ਥੱਲੇ ਦਾ ਪਾਣੀ ਪੀਣ ਯੋਗ ਨਹੀਂ ਰਿਹਾ।

ਹਲਕਾ ਵਿਧਾਇਕ ਨੇ ਕੀਤੀ ਸੀ ਪਹਿਲਾਂ ਦੂਜੀ ਯੂਨਿਟ ਬੰਦ

ਉਧਰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਹਿਲਾਂ ਸੇਫਟੀ ਦੀ ਉਲੰਘਣਾ ਕਾਰਨ ਇਸ ਫੈਕਟਰੀ ਦੇ ਦੂਜੇ ਲਾਲੜੂ ਯੂਨਿਟ ਅਲਫਾ ਡਰੱਗ ਨੂੰ ਚਿਤਾਵਨੀ ਦੇਕੇ ਕਾਰਵਾਈ ਕੀਤੀ ਸੀ ਪਰ ਉਸਦੇ ਬਾਵਜੂਦ ਹੁਣ ਫਿਰ ਇਹ ਪ੍ਰਬਧਕਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਆਮ ਵਰਕਰਾਂ ਨੂੰ ਮੌਤ ਨਾਲ ਜੂਝਣਾ ਪੈ ਜਾਂਦਾ ਹੈ।

0
169 views